ਕਲੇਮ ਕਿਵੇਂ ਦਰਜ ਕਰਨਾ ਹੈ

ਤੁਸੀਂ ਇਮੀਗ੍ਰੇਸ਼ਨ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਕਲੇਮ ਦਰਜ ਕਰ ਸਕਦੇ ਹੋ। ਤੁਹਾਨੂੰ ਸੋਸ਼ਲ ਸਕਿਉਰਿਟੀ ਨੰਬਰ ਜਾਂ ਆਈਡੀ ਦੀ ਲੋੜ ਨਹੀਂ ਹੈ। ਕਲੇਮ ਦਰਜ ਕਰਦੇ ਸਮੇਂ, ਅਸਲ ਦਸਤਾਵੇਜ਼ ਨਾ ਭੇਜੋ ਅਤੇ ਆਪਣੇ ਰਿਕਾਰਡ ਲਈ ਫਾਰਮ ਦੀ ਇੱਕ ਕਾਪੀ ਬਣਾਓ।

ਤਨਖਾਹ ਵਾਲੀ ਬਿਮਾਰੀ ਦੀ ਛੁੱਟੀ

ਜੇਕਰ ਤੁਹਾਨੂੰ ਤਨਖਾਹ ਨਹੀਂ ਦਿੱਤੀ ਗਈ ਜਾਂ ਤੁਹਾਡੇ ਮਾਲਕ ਨੇ ਤੁਹਾਨੂੰ ਤਨਖਾਹ ਵਾਲੀ ਬਿਮਾਰੀ ਦੀ ਛੁੱਟੀ ਦੀ ਵਰਤੋਂ ਨਹੀਂ ਕਰਨ ਦਿੱਤੀ, ਤਾਂ ਇਹ ਤਨਖਾਹ ਦੀ ਚੋਰੀ ਹੈ। ਤੁਸੀਂ ਲੇਬਰ ਕਮਿਸ਼ਨਰ ਦਫ਼ਤਰ ਵਿੱਚ ਤਨਖਾਹ ਦਾ ਕਲੇਮ ਦਰਜ ਕਰ ਸਕਦੇ ਹੋ।

ਲੇਬਰ ਕਮਿਸ਼ਨਰ ਦਫ਼ਤਰ 
(833) 526-4636

1

ਦਰਜ ਕਰਨ ਦੀ ਆਖਰੀ ਤਰੀਕ

  • 3 ਸਾਲਾਂ ਦੇ ਅੰਦਰ ਦਰਜ ਕਰੋ।
2

ਆਪਣੇ ਕਲੇਮ ਨੂੰ ਸਾਬਤ ਕਰਨ ਲਈ ਕਾਗਜ਼-ਪੱਤਰ ਇਕੱਠੇ ਕਰੋ

  • ਟਾਈਮ ਸ਼ੀਟ, ਕੈਲੰਡਰ, ਜਾਂ ਨੋਟਸ।
  • ਤਨਖਾਹਾਂ, ਤਨਖਾਹਾਂ ਦੇ ਸਟੱਬ।
  • ਮਾਲਕ ਦੀ ਜਾਣਕਾਰੀ, ਜਿਵੇਂ ਕਿ: ਕੰਪਨੀ ਦਾ ਨਾਮ, ਪਤਾ, ਅਤੇ ਸੁਪਰਵਾਈਜ਼ਰ ਦਾ ਨਾਮ।
3

ਕਲੇਮ ਫਾਰਮ ਭਰੋ।

  • ਔਨਲਾਈਨ: Online portal

ਆਪਣੇ ਰਿਕਾਰਡ ਲਈ ਫਾਰਮ ਦੀ ਇੱਕ ਕਾਪੀ ਬਣਾਓ।

4

ਫਾਰਮ ਜਮ੍ਹਾਂ ਕਰੋ
ਤੁਸੀਂ ਫਾਰਮ ਨੂੰ ਆਪ ਜਾ ਕੇ, ਡਾਕ ਰਾਹੀਂ, ਈਮੇਲ ਰਾਹੀਂ, ਜਾਂ ਔਨਲਾਈਨ ਜਮ੍ਹਾਂ ਕਰ ਸਕਦੇ ਹੋ।

ਤਨਖਾਹ ਦਾ ਕਲੇਮ ਦਰਜ ਕਰਨ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰੋ www.dir.ca.gov/dlse/HowToFileWageClaim.htm

ਮਜ਼ਦੂਰੀ ਮੁਆਵਜ਼ਾ (ਵਰਕਰਜ਼ ਕੰਪਨਜ਼ੇਸ਼ਨ)


ਜੇਕਰ ਤੁਹਾਨੂੰ ਨੌਕਰੀ ਕਾਰਨ ਸੱਟ ਲੱਗਦੀ ਹੈ ਜਾਂ ਬਿਮਾਰ ਹੋ ਜਾਂਦੇ ਹੋ, ਤਾਂ ਤੁਸੀਂ ਡਾਕਟਰੀ ਖਰਚਿਆਂ ਅਤੇ ਠੀਕ ਹੋਣ ਦੌਰਾਨ ਗੁਆਚੀ ਤਨਖਾਹ ਨੂੰ ਪੂਰਾ ਕਰਨ ਵਿੱਚ ਮਦਦ ਲਈ ਮਜ਼ਦੂਰੀ ਮੁਆਵਜ਼ਾ ਕਲੇਮ ਦਰਜ ਕਰ ਸਕਦੇ ਹੋ। ਕਲੇਮ ਸ਼ੁਰੂ ਕਰਨ ਲਈ, ਫਾਰਮ ਨੂੰ ਸਿੱਧਾ ਆਪਣੇ ਮਾਲਕ ਨੂੰ ਜਮ੍ਹਾਂ ਕਰੋ - ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ (DWC) ਨੂੰ ਨਹੀਂ।

ਜੇਕਰ ਤੁਹਾਡੇ ਮਾਲਕ ਕੋਲ ਮਜ਼ਦੂਰੀ ਮੁਆਵਜ਼ਾ ਬੀਮਾ ਨਹੀਂ ਹੈ ਜਾਂ ਤੁਹਾਨੂੰ ਫਾਰਮ ਭਰਨ ਵਿੱਚ ਮਦਦ ਦੀ ਲੋੜ ਹੈ, ਤਾਂ ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ ਨੂੰ ਕਾਲ ਕਰੋ।

ਵਰਕਰਜ਼ ਕੰਪਨਸੇਸ਼ਨ ਡਿਵੀਜ਼ਨ 
(800) 736-7401

1

ਫਾਈਲ ਕਰਨ ਦੀ ਆਖਰੀ ਤਰੀਕ

  • 30 ਦਿਨਾਂ ਦੇ ਅੰਦਰ ਦਰਜ ਕਰੋ।

    ਜੇਕਰ ਸੱਟ ਜਾਂ ਬਿਮਾਰੀ ਵੱਧ ਸਮਾਂ ਲੈ ਕੇ ਹੋਈ ਹੈ, ਤਾਂ ਜਿਵੇਂ ਹੀ ਤੁਹਾਨੂੰ ਲੱਗੇ ਕਿ ਇਹ ਕੰਮ ਨਾਲ ਸਬੰਧਤ ਹੈ, ਇਸਦੀ ਰਿਪੋਰਟ ਕਰੋ।
2

ਆਪਣੇ ਕਲੇਮ ਨੂੰ ਪੂਰਾ ਕਰਨ ਲਈ ਜਾਣਕਾਰੀ ਇਕੱਠੀ ਕਰੋ

  • ਸੱਟ ਲੱਗਣ ਜਾਂ ਬਿਮਾਰ ਹੋਣ ਦੀ ਤਰੀਕ, ਸਮਾਂ ਅਤੇ ਸਥਾਨ।
  • ਕੀ ਹੋਇਆ ਅਤੇ ਤੁਹਾਡੇ ਸਰੀਰ ਦੇ ਕਿਹੜੇ ਹਿੱਸੇ ਪ੍ਰਭਾਵਿਤ ਹੋਏ, ਇਸ ਬਾਰੇ ਜਾਣਕਾਰੀ।
3

ਕਲੇਮ ਫਾਰਮ ਭਰੋ।
ਜਾਂ ਤੁਹਾਡਾ ਮਾਲਕ ਤੁਹਾਨੂੰ ਇੱਕ ਕਲੇਮ ਫਾਰਮ ਦੇਵੇਗਾ, ਜਾਂ ਤੁਸੀਂ ਇਸਨੂੰ ਡਾਊਨਲੋਡ ਅਤੇ ਪ੍ਰਿੰਟ ਕਰ ਸਕਦੇ ਹੋ।

"ਮਜ਼ਦੂਰ" ਭਾਗ ਨੂੰ ਪੂਰਾ ਕਰੋ ਅਤੇ ਇਸਨੂੰ ਆਪਣੇ ਮਾਲਕ ਨੂੰ ਦਿਓ।
 

ਆਪਣੇ ਰਿਕਾਰਡ ਲਈ ਫਾਰਮ ਦੀ ਇੱਕ ਕਾਪੀ ਬਣਾਓ।

4

ਫਾਰਮ ਜਮ੍ਹਾਂ ਕਰਵਾਉਣਾ

  • ਫਾਰਮ ਆਪਣੇ ਮਾਲਕ ਨੂੰ ਦਓ।

ਤੁਹਾਡਾ ਮਾਲਕ ਇਸਨੂੰ ਆਪਣੀ ਬੀਮਾ ਕੰਪਨੀ ਨੂੰ ਜਮ੍ਹਾਂ ਕਰਾਉਣ ਲਈ ਜ਼ਿੰਮੇਵਾਰ ਹੈ।

ਮਜ਼ਦੂਰਾਂ ਦੇ ਮੁਆਵਜ਼ੇ ਦਾ ਕਲੇਮ ਦਰਜ ਕਰਨ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰੋ www.dir.ca.gov/dwc/FileAClaim.htm

ਰਿਟਾਲੀਏਸ਼ਨ

ਜੇਕਰ ਤੁਹਾਡੇ ਮਜ਼ਦੂਰ ਅਧਿਕਾਰਾਂ ਦੀ ਵਰਤੋਂ ਕਰਨ ਲਈ ਤੁਹਾਡੇ ਵਿਰੁੱਧ ਬਦਲਾ ਲਿਆ ਜਾਂਦਾ ਹੈ, ਤਾਂ ਤੁਸੀਂ ਲੇਬਰ ਕਮਿਸ਼ਨਰ ਦਫ਼ਤਰ ਵਿੱਚ ਬਦਲਾ ਲੈਣ ਦੀ ਸ਼ਿਕਾਇਤ ਦਰਜ ਕਰ ਸਕਦੇ ਹੋ।

ਲੇਬਰ ਕਮਿਸ਼ਨਰ ਦਫ਼ਤਰ 
(833) 526-4636

1

ਦਰਜ ਕਰਨ ਦੀ ਆਖਰੀ ਤਰੀਕ

  • 1 ਸਾਲ ਦੇ ਅੰਦਰ ਦਰਜ ਕਰੋ (ਕੁਝ ਛੋਟਾਂ ਹੋ ਸਕਦੀਆਂ ਹਨ)।
2

ਆਪਣੀ ਸ਼ਿਕਾਇਤ ਨੂੰ ਸਾਬਤ ਕਰਨ ਲਈ ਦਸਤਾਵੇਜ਼ ਇਕੱਠੇ ਕਰੋ

  • ਉਹ ਤਰੀਕ ਜਦੋਂ ਰਿਟਾਲੀਏਸ਼ਨ ਹੋਈ ਸੀ।
  • ਟਾਈਮ ਸ਼ੀਟ, ਕੈਲੰਡਰ, ਜਾਂ ਨੋਟਸ।
  • ਤਨਖਾਹਾਂ, ਤਨਖਾਹਾਂ ਦੇ ਸਟੱਬ।
  • ਸਬੂਤ ਕਿ ਤੁਹਾਡੇ ਮਾਲਕ ਨੇ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਕਿਉਂਕਿ ਤੁਸੀਂ ਆਪਣੇ ਮਜ਼ਦੂਰ ਅਧਿਕਾਰਾਂ ਦੀ ਵਰਤੋਂ ਕੀਤੀ ਸੀ।
  • ਮਾਲਕ ਦੀ ਜਾਣਕਾਰੀ, ਜਿਵੇਂ ਕਿ: ਕੰਪਨੀ ਦਾ ਨਾਮ, ਪਤਾ, ਅਤੇ ਸੁਪਰਵਾਈਜ਼ਰ ਦਾ ਨਾਮ।
3

ਸ਼ਿਕਾਇਤ ਫਾਰਮ ਭਰੋ।

ਆਪਣੇ ਰਿਕਾਰਡ ਲਈ ਫਾਰਮ ਦੀ ਇੱਕ ਕਾਪੀ ਬਣਾਓ।

4

ਸ਼ਿਕਾਇਤ ਦਰਜ ਕਰੋ

ਤੁਸੀਂ ਫਾਰਮ ਨੂੰ ਆਪ ਜਾ ਕੇ, ਡਾਕ ਰਾਹੀਂ, ਈਮੇਲ ਰਾਹੀਂ, ਜਾਂ ਔਨਲਾਈਨ ਜਮ੍ਹਾਂ ਕਰ ਸਕਦੇ ਹੋ।

  • ਆਪ ਜਾ ਕੇ ਜਾਂ ਈਮੇਲ ਰਾਹੀਂ: Find local information
     
  • ਡਾਕ ਰਾਹੀਂ:
    ਉੱਤਰੀ ਕੈਲੀਫੋਰਨੀਆ:
    Labor Commissioner's Office
    Retaliation Complaint Investigation Unit
    2031 Howe Ave., Ste. 100
    Sacramento, CA 95825

    ਦੱਖਣੀ ਕੈਲੀਫੋਰਨੀਆ:
    Labor Commissioner's Office
    Retaliation Complaint Investigation Unit
    320 W. Fourth St., Ste. 450
    Los Angeles, CA 90013
     
  • ਔਨਲਾਈਨ: Online portal

ਰਿਟਾਲੀਏਸ਼ਨ ਬਾਰੇ ਕਲੇਮ ਦਰਜ ਕਰਨ ਬਾਰੇ ਹੋਰ ਜਾਣਕਾਰੀ ਇੱਥੇ ਲੱਭੋ www.dir.ca.gov/dlse/howtofileretaliationcomplaint.htm